Gurdham Yatra & Sewa Society C icon

Gurdham Yatra & Sewa Society C

Ekam Infosys
Free
10+ downloads

About Gurdham Yatra & Sewa Society C

ਗੁਰੂ ਪਿਆਰੀ ਸਾਧ ਸੰਗਤ ਜੀਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ, ਪ੍ਰਵਾਨ ਹੋਵੇ ਜੀ।

ਗੁਰੂ ਨਾਨਕ ਯਾਤਰਾ ਸੋਸਾਇਟੀ ਕੈਨੇਡਾ ਵਲੋਂ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਪਿਛਲੇ 8 ਸਾਲਾਂ ਤੋਂ ਹਰ ਸਾਲ ਖਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਸਿੱਖ ਧਰਮ ਦੇ ਬਾਣੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਨਵੰਬਰ ਮਹੀਨੇ ਵਿਚ ਕੈਨੇਡਾ ਅਮਰੀਕਾ ਅਤੇ ਯੂ.ਕੇ. ਦੀਆਂ ਸੰਗਤਾਂ ਦਾ ਜਥਾ ਸਿੱਖ ਪੰਥ ਤੋਂ ਵਿਛੜ ਚੁਕੇ ਗੁਰਧਾਮਾਂ ਦੇ ਦਰਸ਼ਨ ਦੀ ਦਾਰਿਆਂ ਲਈ ਪਾਕਿਸਤਾਨ ਲਿਜਾਇਆ ਜਾਂਦਾ ਹੈ, ਸਿੱਖ ਸੰਗਤਾਂ ਦੀ ਚੜ੍ਹਦੀਕਲਾਂ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਰ ਸਾਲ ਵੱਖ ਵੱਖ ਅਸਥਾਨਾਂ ਤੇ ਸ੍ਰੀ ਸਹਿਜ ਪਾਠ ਸਾਹਿਬ ਰਖਵਾਏ ਜਾਂਦੇ ਹਨ ਜਿਨ੍ਹਾਂ ਦੇ ਭੋਗ ਸੰਗਤਾਂ ਦੀ ਹਾਜਰੀ ਵਿਚ ਪਾਏ ਜਾਂਦੇ ਹਨ ਅਤੇ ਸਭ ਸੰਗਤਾਂ ਤੇ ਪਰਿਵਾਰਾਂ ਦੀ ਤੰਦਰੁਸਤੀ, ਚੜ੍ਹਦੀ ਕਲਾਂ ਲਈ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਜਾਂਦੀ ਹੈ। ਯਾਤਰਾ ਦੌਰਾਨ ਰੋਜਾਨਾ ਜਿਸ ਵੀ ਅਸਥਾਨ ਦੇ ਦਰਸ਼ਨ ਕਰਨ ਜਾਈ ਦਾ ਹੈ ਓਥੇ ਦਾਸ ਵਲੋਂ ਸਮੇ ਦੇ ਮੁਤਾਬਿਕ ਜਪੁ ਜੀ ਸਾਹਿਬ, ਚੋਪਈ ਸਾਹਿਬ ਜਾ ਰਹਿਰਾਸ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਜਾਂਦੇ ਹਨ ਅਤੇ ਗੁਰੂ ਚਰਨਾਂ ਵਿਚ ਖੁਦ ਅਰਦਾਸ ਕੀਤੀ ਜਾਂਦੀ ਹੈਲ ਗਜ਼ਰੀ ਬੱਸ ਵਿਚ ਸਫ਼ਰ ਦੌਰਾਨ ਵੀ ਗੁਰਬਾਣੀ ਪਾਠ/ ਕੀਰਤਨ ਜਾਂ ਧਾਰਮਿਕ ਵਿਚਾਰਾਂ ਹੀ ਹੁੰਦੀਆਂ ਹਨ ਗੱਲ ਕੀ ਸਾਰੀ ਯਾਤਰਾ ਧਾਰਮਿਕ ਮਾਹੌਲ ਵਿਚ ਕੀਤੀ ਜਾਂਦੀ ਹੈ। ਸੰਗਤਾਂ ਦੇ ਪਿਆਰ ਤੇ ਅਰਦਾਸਾਂ ਸਦਕਾ ਹਰ ਸਾਲ ਜਥੇ ਦੀ ਗਿਣਤੀ ਵਧ ਦੀ ਜਾਂਦੀ ਹੈ, ਸੰਗਤਾਂ ਐਨਾ ਪਿਆਰ ਕਰਦੀਆਂ ਹਨ ਕੀ ਕਈ ਪ੍ਰਾਣੀ ਹਰ ਸਾਲ ਜਾਂਦੇ ਹਨ ਅਤੇ ਬਹੁਤ ਸਾਰੀਆਂ ਸੰਗਤਾਂ ਇਕ ਤੋਂ ਵੱਧ ਵਾਰ ਦਾਸ ਨਾਲ਼ ਯਾਤਰਾ ਕਰ ਚੁਕੀਆਂ ਹਨ, ਗੁਰੂ ਸਾਹਿਬ ਦਾ ਫੁਰਮਾਨ ਹੈ "ਕਹਿਬੇ ਕਉ ਸੋਭਾ ਨਹੀਂ ਦੇਖਾ ਹੀ ਪਰਵਾਨੁ" ਯਕੀਨ ਨਹੀਂ ਤਾ ਪਰਿਵਾਰ ਸਮੇਤ ਇਕ ਵਾਰ ਜਰੂਰ ਜਥੇ ਨਾਲ਼ ਜਾ ਕੇ ਵੇਖੋ, ਆਪੇ ਯਕੀਨ ਆ ਜਾਵੇਗਾ। ਜਿਸ ਤਰਾਂ ਇਕ ਸੱਚੇ ਮੁਸਲਮਾਨ ਲਈ ਮੱਕਾ ਦੀ ਹੱਜ ਜਰੂਰੀ ਹੈ ਓਸੇ ਤਰਾਂ ਹਰ ਸਿੱਖ ਨੂੰ ਵੀ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨੇ ਜਰੂਰੀ ਹਨ। ਹਰ ਸਿੱਖ ਨੂੰ ਪਰਿਵਾਰ ਸਮੇਤ ਆਪਣੀ ਜਿੰਦਗੀ ਵਿਚ ਘਟੋ ਘੱਟ ਇਕ ਵਾਰ ਸਿੱਖ ਪੰਥ ਤੋਂ ਵਿਛੜੇ ਗੁਰਧਾਮਾਂ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਭੂਮੀ ਦੇ ਦਰਸ਼ਨ ਜਰੂਰ ਕਰਨੇ ਚਾਹੀਦੇ ਹਨ।

ਸਾਡੇ ਜਥੇ ਨਾਲ ਯਾਤਰਾ ਕਰਕੇ ਤੁਸੀਂ ਖੁਸ਼ੀ ਤੇ ਆਪਣਾਪਨ ਮਹਿਸੂਸ ਕਰੋਗੇ। ਅਸੀਂ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਸਮੇਤ 25 ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਤੇ ਸ਼ਾਹੀ ਕਿਲੇ ਦੇ ਦਰਸ਼ਨ, ਮੀਨਾਰ ਪਾਕਿਸਤਾਨ, ਲਾਹੌਰ, ਇਸਲਾਮਾਬਾਦਦੀਸੈਰਅਤੇਅਨਾਰਕਲੀਬਾਜ਼ਾਰਵਿਚਸ਼ਾਪਿੰਗਕਰਵਾਉਂਦੇਹਾਂ।

ਇੰਡੀਆ ਜਾਂ ਸੰਸਾਰ ਭਰ ਵਿਚ ਰਹਿੰਦੇ ਤੁਹਾਡੇ ਭੈਣ ਭਰਾਤੇ ਰਿਸਤੇਦਾਰ ਵੀ ਤੁਹਾਡੇ ਨਾਲ ਯਾਤਰਾ ਕਰ ਸਕਦੇ ਹਨ। ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਧੀਆ ਹੋਟਲ ਵਿਚ ਰਿਹਾਇਸ਼, ਵੈਜੀ ਖਾਣਾ, ਏਸੀਡੀਲਕਸ (AC Delux) ਬੱਸ ਦਾ ਸਫ਼ਰ ਅਤੇ ਜ਼ੈਡ ਸਕਿਉਰਿਟੀ ਦਾ ਪ੍ਰਬੰਧ ਹੁੰਦਾਹੈ। ਨਵੰਬਰ 2018 ਵਿਚ ਸੰਗਤਾਂ ਦੁਬਈ ਦੀ ਸੈਰਵੀਕਰਸਕ ਦੀਆਂ ਹਨ| ਬੁਕਿੰਗ ਸ਼ੁਰੂ ਹੈ, ਆਪਣੀ ਸੀਟ ਰਾਖਵੀਂ ਕਰਨ ਲਈ ਹੁਣੇ ਸੰਪਰਕ ਕਰੋ।

ਤੁਹਾਡਾ ਸੇਵਾਦਾਰ
ਦਾਸ
ਜਸਬੀਰ ਸਿੰਘ ਬੋਪਾਰਾਏ

Gurdham Yatra & Sewa Society C Screenshots